ਰਾਕੇਸ਼ ਸੈਨ
ਦਿੱਲੀ ਦੇ ਆਰਕਬਿਸ਼ਪ ਅਨਿਲ ਕਾਉਂਟੋ ਨੇ ਚਰਚਾਂ ਨੂੰ ਪੱਤਰ ਲਿਖ ਕੇ ਜੋ ਸੁਨੇਹਾ ਦਿੱਤਾ ਹੈ ਉਸ ਨਾਲ ਪੂਰੇ ਦੇਸ਼ ਅੰਦਰ ਰਾਜਨੀਤਿਕ ਹੜਕੰਪ ਪੈਦਾ ਹੋ ਗਿਆ ਹੈ। ਆਰਕਬਿਸ਼ਪ ਨੇ ਲਿਖਿਆ ਹੈ ਕਿ- ਅਸੀਂ ਅਸ਼ਾਂਤ ਰਾਜਨੀਤਿਕ ਮਹੌਲ ਦੇ ਗਵਾਹ ਹਾਂ। ਇਸ ਸਮੇਂ ਜੋ ਰਾਜਨੀਤਿਕ ਹਾਲਾਤ ਹਨ ਉਸਨੇ ਦੇਸ਼ ਨੇ ਲੋਕਤਾਂਤਰਿਕ ਸਿਧਾਂਤਾਂ ਅਤੇ ਧਰਮਨਿਰਪੱਖ ਪਹਿਚਾਣ ਲਈ ਖਤਰਾ ਪੈਦਾ ਕਰ ਦਿੱਤਾ ਹੈ। ਉਨ੍ਹਾਂ ਨੇ ਇਸਾਈ ਸਮਾਜ ਤੋਂ ਰਾਜਨੇਤਾਵਾਂ ਲਈ ਪ੍ਰਾਰਥਨਾ ਕਰਨ ਦੀ ਅਪੀਲ ਕੀਤੀ ਹੈ। ਸੱਤਾਧਾਰੀ ਅਤੇ ਵਿਰੋਧੀ ਧਿਰਾਂ ਆਪਣੇ-ਆਪਣੇ ਨਫੇ ਨੁਕਸਾਨ ਦੇ ਹਿਸਾਬ ਨਾਲ ਇਸਦਾ ਸਮਰਥਨ ਜਾਂ ਵਿਰੋਧ ਕਰ ਰਹੇ ਹਨ। ਇਸ ਤੋਂ ਪਹਿਲਾਂ ਗੁਜਰਾਤ, ਮੇਘਾਲਯ, ਨਾਗਾਲੈਂਡ ਵਿਧਾਨ ਸਭਾ ਚੌਣਾਂ ਦੌਰਾਨ ਵੀ ਇਹੋ ਕੁਝ ਹੋ ਚੁਕਿਆ ਹੈ। ਜੋ ਬੁੱਧੀਜੀਵੀ ਇਸ ਨੂੰ ਕੇਵਲ ਰਾਜਨੀਤਿਕ ਮੁੱਦਾ ਮੰਨ ਰਹੇ ਹਨ ਉਹ ਹਨ੍ਹੇਰੇ 'ਚ ਹਨ ਜਾਂ ਸਮੱਸਿਆ ਨੂੰ ਘੱਟ ਕਰਕੇ ਦੇਖ ਰਹੇ ਹਨ। ਅਸਲ ਵਿਚ ਇਹ ਵੈਟਿਕਨ ਸਿਟੀ ਦਾ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਸਿੱਧਾ ਦਖਲ ਹੈ ਕਿਉਂਕਿ ਆਰਕਬਿਸ਼ਪ ਦੀ ਨਿਯੁਕਤੀ ਪੋਪ ਕਰਦੇ ਹਨ ਜੋ ਕਿ ਇਕ ਧਰਮਗੁਰੂ ਹੋਨ ਦੇ ਨਾਲ-ਨਾਲ ਵੈਟਿਕਨ ਸਿਟੀ ਦੇ ਸ਼ਾਸਕ ਵੀ ਹਨ। ਪੂਰੀ ਦੁਨੀਆ ਦੀ ਰਾਜਨੀਤਿ ਵਿਚ ਉਨ੍ਹਾਂ ਦਾ ਵੱਡੇ ਪੱਧਰ ਤੇ ਦਖਲ ਹੈ। ਦੂਸਰੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਪੋਪ ਚਰਚ ਦੇ ਮਾਧਿਅਮ ਰਾਹੀਂ ਦੁਨੀਆ ਦੀ ਸਰਕਾਰਾਂ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਸਾਰੇ ਆਰਕਬਿਸ਼ਪਾਂ ਦੀ ਜਵਾਬਦੇਹੀ ਕੇਵਲ ਉਨ੍ਹਾਂ ਪ੍ਰਤੀ ਹੁੰਦੀ ਹੈ। ਦੇਸ਼ ਦੇ ਪੂਰਬ-ਉੱਤਰੀ ਰਾਜਾਂ ਦੀ ਕੇਵਲ ਰਾਜਨੀਤਿ ਹੀ ਨਹੀਂ ਬਲਕਿ ਪ੍ਰਸ਼ਾਸਨਿਕ ਅਤੇ ਸਮਾਜਿਕ ਪ੍ਰਣਾਲੀ ਵਿਚ ਚਰਚ ਦੀ ਵੱਡੇ ਪੱਧਰ ਤੇ ਦਖਲੰਦਾਜੀ ਹੈ। ਇਹ ਇਤਿਹਾਸਕ ਸੱਚਾਈ ਹੈ ਕਿ ਚਰਚ ਨੇ ਬ੍ਰਿਟਿਸ਼ ਇੰਡੀਆ ਕੰਪਨੀ ਦੇ ਭਾਰਤ ਆਉਣ ਦੇ ਸਮੇਂ ਉਸਦੇ ਸਕਾਊਟਾਂ, ਅੰਗਰੇਜੀ ਰਾਜ ਸਥਾਪਿਤ ਹੋਨ ਤੋਂ ਬਾਦ ਬਰਤਾਨਵੀ ਹਕੂਮਤ ਤੇ ਥੰਮ ਦੇ ਰੂਪ ਵਿਚ ਕੰਮ ਕੀਤਾ ਅਤੇ ਅੱਜ ਉਹੀ ਚਰਚ ਭਾਰਤ ਨੂੰ ਕ੍ਰਾਸ ਦੇ ਅੰਕੁਸ਼ ਰਾਹੀਂ ਕੰਟਰੋਲ ਕਰਨਾ ਚਾਹੁੰਦਾ ਹੈ। ਇਕ ਅਜਾਦ, ਪ੍ਰਭੂਸੱਤਾ ਸੰਪਨ, ਧਰਮਨਿਰਪੱਖ ਅਤੇ ਲੋਕਤਾਂਤਰਿਕ ਦੇਸ਼ ਹੋਨ ਦੇ ਨਾਤੇ ਚਰਚ ਦੀ ਇਸ ਦਖਲੰਦਾਜੀ ਨੂੰ ਵੱਡੀ ਚੁਣੌਤੀ ਦੇ ਰੂਪ ਵਿਚ ਲਿਆ ਜਾਣਾ ਚਾਹੀਦਾ ਹੈ। ਇਸਦੇ ਲਈ ਭਾਰਤ ਦੇ ਇਸਾਈ ਸਮਾਜ ਨੂੰ ਅੱਗੇ ਆ ਕੇ ਇਕ ਰਾਸ਼ਟਰੀ ਚਰਚ ਦਾ ਗਠਨ ਕਰਨਾ ਚਾਹੀਦਾ ਹੈ। ਇਕ ਇਹੋ-ਜਿਹੀ ਚਰਚ ਜੋ ਨਿਰੋਲ ਰੂਪ ਵਿਚ ਬਾਈਬਲ, ਪ੍ਰਭੂ ਯਸ਼ੂ ਮਸੀਹ ਦੀ ਪੈਰੋਕਾਰ ਹੋਵੇ ਅਤੇ ਜਿਸਦਾ ਕੰਟ੍ਰੋਲ, ਸੰਚਾਲਨ, ਪ੍ਰਬੰਧਨ, ਮਾਰਗਦਰਸ਼ਨ ਭਾਰਤ ਅੰਦਰ ਅਤੇ ਕੇਵਲ ਭਾਰਤੀ ਲੋਕਾਂ ਵੱਲੋਂ ਹੀ ਕੀਤਾ ਜਾਵੇ। ਇਕ ਇਹੋ-ਜਿਹੀ ਸਵਦੇਸ਼ੀ ਚਰਚ ਜਿਸਦਾ ਕੋਈ ਰਾਜਨੀਤਿਕ ਏਜੰਡਾ ਨਾ ਹੋਵੇ, ਜੋ ਧਰਮ ਬਦਲੀ ਦੇ ਰੋਗ ਤੋਂ ਮੁਕਤ, ਇਸਾਈਅਤ ਦੇ ਸਿਧਾਂਤਾਂ ਅਨੁਸਾਰ ਸੇਵਾਭਾਵ, ਅਹਿੰਸਾ ਅਤੇ ਮਨੁੱਖੀ ਪ੍ਰੇਮ ਦੇ ਗੁਣਾਂ ਨਾਲ ਪਰਿਪੂਰਨ ਹੋਵੇ।

ਰਾਸ਼ਟਰੀ ਜਾਂ ਸਵਦੇਸ਼ੀ ਚਰਚ ਦਾ ਵਿਚਾਰ ਕੋਈ ਨਵਾਂ ਸਿਧਾਂਤ ਜਾਂ ਪ੍ਰਯੋਗ ਨਹੀਂ ਹੈ। ਆਪਣੇ ਦੇਸ਼ ਅੰਦਰ ਹੀ ਸੀਰੀਅਨ ਆਰਥੋਡੋਕਸ ਚਰਚ ਅਤੇ ਮੈਰਥੋਮਾ ਚਰਚ (ਕੇਰਲ) ਪੂਰੀ ਤਰ੍ਹਾਂ ਸਵਦੇਸ਼ੀ ਹਨ। ਤੱਥ ਵੀ ਦਸਦੇ ਹਨ ਕਿ ਇਨ੍ਹਾਂ ਚਰਚਾਂ ਨੂੰ ਲੈ ਕੇ ਕਦੇ ਕੋਈ ਵਿਵਾਦ ਪੈਦਾ ਨਹੀਂ ਹੋਇਆ। ਆਰੋਪ ਚਾਹੇ ਲਾਲਚ ਨਾਲ ਧਰਮਬਦਲੀ ਦਾ ਹੋਵੇ ਜਾਂ ਪੂਰਬ-ਉੱਤਰੀ ਰਾਜਾਂ ਅੰਦਰ ਅੱਤਵਾਦ ਨੂੰ ਸਮਰਥਨ ਦਾ ਜਾਂ ਰਾਜਨੀਤੀ ਕਰਨ ਦਾ, ਹਮੇਸ਼ਾ ਕੈਥੋਲਿਕ ਚਰਚ ਉੱਤੇ ਹੀ ਉਂਗਲੀ ਉਠਦੀ ਰਹੀ ਹੈ ਜੋ ਕਿ ਪੋਪ ਦੇ ਕੰਟ੍ਰੋਲ ਵਿਚ ਹੈ। ਸਾਲ 2000 ਵਿਚ ਜਦੋਂ ਇਸਾਈ ਮਿਸ਼ਨਰੀ ਗ੍ਰਾਮ ਸਟੇਂਸ ਦੇ ਪਰਿਵਾਰ ਨੂੰ ਸਾੜਿਆ ਗਿਆ ਤਾਂ ਉਸ ਵੇਲੇ ਵੀ ਸਵਦੇਸ਼ੀ ਚਰਚ ਗਠਨ ਕਰਨ ਦੀ ਮੰਗ ਉਠੀ ਸੀ। ਰਾਸ਼ਟਰੀ ਸ੍ਵਯੰਸੇਵਕ ਸੰਘ ਦੇ ਸਰਸੰਘਚਾਲਕ ਕੇ.ਸੀ. ਸੁਦਰਸ਼ਨ ਨੇ ਇਸਦਾ ਸੁਝਾਅ ਦਿੱਤਾ ਸੀ। ਦੁਨੀਆ ਦੇ ਇਤਿਹਾਸ ਤੇ ਝਾਤ ਮਾਰੀ ਜਾਵੇ ਤਾਂ ਸਾਹਮਣੇ ਆਉਂਦਾ ਹੈ ਕਿ ਸਵਦੇਸ਼ੀ ਜਾਂ ਰਾਸ਼ਟਰੀ ਚਰਚ ਖੁਦ ਇਸਾਈਅਤ ਸਮਾਜ ਦਾ ਸਿਧਾਂਤ ਰਿਹਾ ਹੈ, ਜੋ ਸਾਲ 1517 ਵਿਚ ਕੈਥੋਲਿਕਾਂ ਖਿਲਾਫ ਚੱਲੇ ਪ੍ਰੋਟੇਸਟੇਂਟ ਸੁਧਾਰ ਅੰਦੋਲਨ ਦੀ ਉਪਜ ਹੈ। ਇਸ ਅੰਦੋਲਨ ਦੌਰਾਨ ਪੋਪ ਦੀ ਪ੍ਰਭੂਸੱਤਾ ਨੂੰ ਜਬਰਦਸ ਚੁਣੌਤੀ ਮਿਲੀ ਅਤੇ ਉਨ੍ਹਾਂ ਦੇ ਕਈ ਤਰ੍ਹਾਂ ਦੇ ਏਕਾਧਿਕਾਰ ਛਿੰਨ-ਭਿੰਨ ਹੋ ਗਏ। ਪੋਪ ਦੀ ਹੈਸੀਅਤ ਕੇਵਲ ਰੋਮ ਦੇ ਬਿਸ਼ਪ ਤਕ ਸੀਮਿਤ ਹੋ ਗਈ। ਇਸ ਅੰਦੋਲਨ ਨੇ ਪੋਪ ਦੇ ਸੀਮਾਪਾਰ ਦੇ ਅਧਿਕਾਰਾਂ ਨੂੰ ਅਸਵੀਕਾਰ ਕਰ ਦਿੱਤਾ। ਰੋਮਨ ਕੈਥੋਲਿਕ ਚਰਚ ਜਿਨ੍ਹਾਂ ਨੂੰ ਪਹਿਲਾਂ ਪੱਛਮੀ ਚਰਚ ਅਤੇ ਬਾਕੀਆਂ ਨੂੰ ਪੂਰਬੀ ਚਰਚ ਕਿਹਾ ਜਾਂਦਾ ਸੀ, ਉਹ ਹੁਨ ਸੁਧਾਰਵਾਦੀ ਚਰਚ ਕਹਾਉਣ ਲੱਗੀਆਂ। ਇਨ੍ਹਾਂ ਚਰਚਾਂ ਨੇ ਲਤੀਨੀ ਭਾਸ਼ਾ ਦੀ ਸਰਬਉੱਚਤਾ ਨੂੰ ਵੀ ਨਾਮੰਜੂਰ ਕਰ ਦਿੱਤਾ ਅਤੇ ਅੰਗਰੇਜੀ, ਫ੍ਰੈਂਚ, ਜਰਮਨ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਹੋਈ ਬਾਈਬਲ ਪੜ੍ਹੀ ਜਾਣ ਲੱਗੀ। ਇਸ ਤਰ੍ਹਾਂ ਹਰ ਤਰ੍ਹਾਂ ਪੋਪ ਦੀ ਸੱਤਾ ਨੂੰ ਖੁਦ ਇਸਾਈ ਸਮਾਜ ਚੋਂ ਹੀ ਚੁਣੌਤੀ ਮਿਲੀ।
ਸਾਲ 1533 ਅੰਦਰ ਇੰਗਲੈਂਡ ਦੇ ਰਾਜਾ ਹੈਨਰੀ (ਅਠਵੇਂ) ਦਾ ਪਤਨੀ ਨਾਲ ਤਲਾਕ ਨੂੰ ਲੈ ਕੇ ਪੋਪ ਨਾਲ ਟਕਰਾਅ ਪੈਦਾ ਹੋ ਗਿਆ। ਹੈਨਰੀ ਨੇ ਬਰਤਾਨਵੀ ਸੰਸਦ ਦੀ ਸਹਿਮਤੀ ਨਾਲ ਇੰਗਲਿਸ਼ ਚਰਚ ਦੀ ਸਥਾਪਨਾ ਕੀਤੀ ਜੋ ਪੂਰੀ ਤਰ੍ਹਾਂ ਪੋਪ ਅਤੇ ਵੈਟਿਕਨ ਸਿਟੀ ਦੇ ਪ੍ਰਭਾਵ ਤੋਂ ਮੁਕਤ ਸੀ। ਇਸਦੀ ਦੇਖਾਦੇਖੀ ਸਕਾਟਲੈਂਡ ਨੇ ਵੀ ਆਪਣੀ ਰਾਸ਼ਟਰੀ ਚਰਚ ਦਾ ਗਠਨ ਕਰ ਲਿਆ। ਅੱਜ ਫ੍ਰਾਂਸ, ਸਪੇਨ, ਡੇਨਮਾਰਕ, ਨਾਰਵੇ ਜਿਹੋ-ਜਿਹੇ ਇਸਾਈ ਦੇਸ਼ਾਂ ਵਿਚ ਵੀ ਸਵਦੇਸ਼ੀ ਚਰਚ ਕੰਮ ਕਰ ਰਹੀਆਂ ਹਨ। ਕਮਿਉਨਿਸਟ ਦੇਸ਼ ਚੀਨ ਵਿਚ ਤਾਂ ਚਾਈਨੀਜ਼ ਪੈਟ੍ਰੋਇਟਿਕ ਚਰਚ ਦਾ ਗਠਨ ਕੀਤਾ ਗਿਆ ਹੈ ਜੋ ਕਿਸੇ ਵੀ ਤਰ੍ਹਾਂ ਪੋਪ ਤੋਂ ਮਾਰਗਦਰਸ਼ਨ ਨਹੀਂ ਲੈਂਦੀ। ਚੀਨ ਅੰਦਰ ਵਿਦੇਸ਼ੀ ਇਸਾਈ ਮਿਸ਼ਨਰੀਆਂ ਦੇ ਪ੍ਰਵੇਸ਼ ਤੇ ਵੀ ਪੂਰੀ ਤਰ੍ਹਾਂ ਰੋਕ ਹੈ। ਅਫ੍ਰੀਕਾ ਵਿਚ ਇਸਾਈਅਤ ਦੇ ਪ੍ਰਚਾਰ-ਪ੍ਰਸਾਰ ਤੋਂ ਬਾਦ ਅਫ੍ਰੀਕਨ ਸਵਤੰਤਰ ਚਰਚ (ਏ.ਆਈ.ਸੀਜ਼) ਦਾ ਗਠਨ ਹੋਇਆ ਜਿਸਦੇ ਅਨੁਸਾਰ ਹੀ ਅੱਜ ਹਜਾਰਾਂ ਚਰਚ ਉੱਥੇ ਕੰਮ ਕਰ ਰਹੀਆਂ ਹਨ। 18 ਵੀਂ ਸ਼ਤਾਬਦੀ ਵਿਚ ਕਾਂਗੋ ਦੀ ਕਿੰਪਾ ਵੀਟਾ ਨਾਂ ਦੀ ਸਮਾਜ ਸੁਧਾਰਕ ਮਹਿਲਾ ਨੇ ਪੁਰਤਗਾਲੀ ਚਰਚ ਦਾ ਵਿਰੋਧ ਕੀਤਾ ਅਤੇ ਮੰਨਿਆ ਕਿ ਇਹ ਚਰਚ ਉਨ੍ਹਾਂ ਦੇ ਦੇਸ਼ ਦੇ ਹਿਤਾਂ ਦੇ ਵਿਰੁੱਧ ਅਤੇ ਪੁਰਤਗਾਲ ਦੇ ਪੱਖ ਵਿਚ ਕੰਮ ਕਰ ਰਹੀ ਹੈ। ਜਦੋਂ ਇਨ੍ਹਾਂ ਦੇਸ਼ਾਂ ਵਿਚ ਸਵਦੇਸ਼ੀ ਜਾਂ ਰਾਸ਼ਟਰੀ ਚਰਚ ਦਾ ਗਠਨ ਹੋ ਸਕਦਾ ਹੈ ਤਾਂ ਭਾਰਤ ਵਿਚ ਕਿਉਂ ਨਹੀਂ ?

ਦਿੱਲੀ ਦੇ ਆਰਕਬਿਸ਼ਪ ਅਨਿਲ ਕਾਉਂਟੋ ਚਾਹੇ ਲੋਕਤੰਤਰ ਅਤੇ ਧਰਮਨਿਰਪੱਖਤਾ ਦੀ ਦੁਹਾਈ ਦੇ ਰਹੇ ਹਨ ਪਰੰਤੂ ਸੱਚਾਈ ਇਹ ਹੈ ਕਿ ਖੁਦ ਕਥੋਲਿਕ ਚਰਚ ਵਿਚ ਇਹ ਦੋਵੇਂ ਗੁਣ ਮੌਜੂਦ ਨਹੀਂ ਹਨ। ਪੋਪ ਦੀ ਵਿਦੇਸ਼ੀ ਸੱਤਾ ਰਾਹੀਂ ਸੰਚਾਲਿਤ ਹੋਨ ਦੇ ਕਾਰਨ ਭਾਰਤੀ ਚਰਚ ਆਪਣੇ ਉੱਤੇ ਲੋਹ ਕਵੱਚ ਚੜ੍ਹਾ ਕੇ ਰਖਦੀ ਹੈ। ਇਸਦੇ ਅੰਦਰ ਹੋਣ ਵਾਲੀ ਕਿਸੇ ਸਰਗਰਮੀਆਂ ਦੀ ਬਾਹਰੀ ਦੁਨੀਆ ਨੂੰ ਨਾਂ ਬਰਾਬਰ ਹੀ ਜਾਣਕਾਰੀ ਮਿਲਦੀ ਹੈ। ਆਰਕਬਿਸ਼ਪ ਖੁਦ ਆਮ ਜਨਤਾ ਨਾਲੋਂ ਦੂਰੀ ਬਣਾ ਕੇ ਰਖਦੇ ਹਨ। ਗੱਲ ਕਰੀਏਂ ਧਰਮਨਿਰਪੱਖਤਾ ਦੀ ਤਾਂ ਕੌਥੋਲਿਕ ਚਰਚ ਦੂਸਰੀਆਂ ਆਸਥਾਵਾਂ ਪ੍ਰਤੀ ਅਸਹਿਨਸ਼ੀਲ ਦਿਸਦੀ ਹੈ। ਇਹ ਚਰਚ ਦੂਸਰੇ ਧਰਮਾਂ ਅਤੇ ਆਸਥਾਵਾਂ ਨੂੰ ਪੱਛੜਿਆ ਮੰਨ ਕੇ ਚਲਦੀ ਹੈ, ਤਾਂ ਹੀ ਤਾਂ ਇਹ ਉਨ੍ਹਾਂ ਨੂੰ ਮੰਨਣ ਵਾਲੇ ਲੋਕਾਂ ਦਾ ਧਰਮ ਪਰਿਵਰਤਨ ਕਰਵਾ ਕੇ ਉਨ੍ਹਾਂ ਨੂੰ ਸੱਭਿਅ ਬਨਾਉਣ ਦਾ ਦਾਵਾ ਕਰਦੀ ਹੈ। ਚਰਚ ਨੇ ਆਪਣੇ ਇਸ ਏਜੰਡੇ ਨੂੰ ਕਦੇ ਛਿਪਾਇਆ ਵੀ ਨਹੀਂ ਹੈ ਅਤੇ ਇਸਦੇ ਚਲਦਿਆਂ ਹੀ ਭਾਰਤ ਅੰਦਰ ਸਮੇਂ-ਸਮੇਂ ਤੇ ਸਮਾਜਿਕ ਤਨਾਅ ਪੈਦਾ ਹੁੰਦਾ ਰਿਹਾ ਹੈ। ਹੁਨ ਸਮਾਂ ਆਗਿਆ ਹੈ ਕਿ ਭਾਰਤੀ ਇਸਾਈ ਸਮਾਜ ਆਪਣੀ ਰਾਸ਼ਟਰੀ ਜਿੰਮੇਵਾਰੀ ਨਿਭਾਉਣ ਲਈ ਅੱਗੇ ਆਵੇ। ਇਕ ਸਵਦੇਸ਼ੀ ਜਾਂ ਰਾਸ਼ਟਰੀ ਚਰਚ ਦਾ ਗਠਨ ਕੀਤਾ ਜਾਵੇ ਅਤੇ ਦੇਸ਼ ਨੂੰ ਵਿਦੇਸ਼ੀ ਦਖਲੰਦਾਜੀ ਤੋਂ ਮੁਕਤ ਕਰਵਾਏ। ਦੇਸ਼ ਅਤੇ ਪ੍ਰਭੂ ਇਸਾ ਮਸੀਹ ਪ੍ਰਤੀ ਉਨ੍ਹਾਂ ਦੀ ਇਹ ਸੱਚੀ ਸੇਵਾ ਹੋਵੇਗੀ।

एक नज़र

ई-अख़बार

Blog

  • सब मेरे चाहने वाले हैं, मेरा कोई नहीं - हमने पत्रकार, संपादक, मीडिया प्राध्यापक और संस्कृति कर्मी, मीडिया विमर्श पत्रिका के कार्यकारी संपादक प्रो. संजय द्विवेदी की किताब 'उर्दू पत्रकारिता का भवि...
  • रमज़ान और शबे-क़द्र - रमज़ान महीने में एक रात ऐसी भी आती है जो हज़ार महीने की रात से बेहतर है जिसे शबे क़द्र कहा जाता है. शबे क़द्र का अर्थ होता है " सर्वश्रेष्ट रात " ऊंचे स्...
  • राहुल ! संघर्ष करो - *फ़िरदौस ख़ान* जीत और हार, धूप और छांव की तरह हुआ करती हैं. वक़्त कभी एक जैसा नहीं रहता. देश पर हुकूमत करने वाली कांग्रेस बेशक आज गर्दिश में है, लेकिन इसके ...

एक झलक

Like On Facebook

Search

Subscribe via email

Enter your email address:

Delivered by FeedBurner

इसमें शामिल ज़्यादातर तस्वीरें गूगल से साभार ली गई हैं